Donate Us
Sahungra Welfare Society-Gallery View

Kabbadi Tournament (7th - 8th April 2018)

(07-April-2018)

ਮਿਤੀ 7 ਅਪ੍ਰੈਲ 2018 ਨੂੰ ਐਨ ਆਰ ਆਈ ਵੀਰਾਂ, ਸਮੂਹ ਸੰਗਤ ਅਤੇ ਸਹੁੰਗੜਾ ਵੈਲਫੇਅਰ ਸੋਸਾਇਟੀ ਵੱਲੋਂ ਪਿੰਡ ਰੋਡ ਮਜਾਰਾ,ਜ਼ਿਲਾ ਹੋਸ਼ਿਆਰਪੂਰ ਵਿਖੇ 2 ਦਿਹਾੜਾ ਕਬੱਡੀ ਕੱਪ ਟੂਰਨਾਮੈਂਟ ਅਰੰਭ ਕੀਤਾ ਗਿਆ। ਸਵੇਰੇ 8:00 ਵਜੇ ਸਮੂਹ ਸੰਗਤਾਂ ਵਲੋਂ ਗੁਰਦੁਆਰਾ ਸ਼੍ਰੀ ਸਿੰਘ ਸਭਾ ਤੋਂ ਗੁਰੂ ਮਹਾਰਾਜ ਦਾਅਸ਼ੀਰਵਾਦ ਲੈ ਕੇ ਇਹ ਕਾਰਜ ਅਰੰਭਿਆ ਗਿਆ। ਇਸ ਸ਼ੁਭ ਕਾਰਜ ਸਹੁੰਗੜਾ ਪਿੰਡ ਦੇ ਬਜੁਰਗ ਸ਼੍ਰੀ ਮੇਹਰ ਸਿੰਘ ਤੋਂ ਕਰਵਾਇਆ ਗਿਆ। 7 ਅਪ੍ਰੈਲ ਨੂੰ 40 ਕਿਲੋ ਦੇ ਵਰਗ ਵਿੱਚ ਪਹਿਲਾ ਸਥਾਨ ਟੀਮ ਪਿੰਡ ਬੂਥਗੜ੍ਹ (ਰੋਪੜ) ਨੇ 5100 ਰੁਪਏ ਅਤੇ ਦੂਜਾ ਸਥਾਨ ਟੀਮ ਪਿੰਡ ਮਾਧੋਪੁਰ (ਜਲੰਧਰ) ਨੇ 4100 ਰੁਪਏ ਹਾਸਲ ਕੀਤਾ। 7 ਅਪ੍ਰੈਲ ਨੂੰ 62 ਕਿਲੋ ਦੇ ਵਰਗ ਵਿੱਚ ਪਹਿਲਾ ਦਰਜਾ ਟੀਮ ਪਿੰਡ ਆਰਗੋਵਾਲ (ਹੋਸ਼ਿਆਰਪੂਰ) ਨੇ 8100 ਰੁਪਏ ਅਤੇ ਦੂਜਾ ਦਰਜਾ ਟੀਮ ਪਿੰਡ ਬੁਟਰ (ਜਲੰਧਰ) ਨੇ 6100 ਰੁਪਏ ਹਾਸਲ ਕੀਤਾ।ਮਿਤੀ 8 ਅਪ੍ਰੈਲ ਨੂੰ ਓਪਨ ਮੁਕਾਬਲੇ ਕਰਾਏ ਗਏ ਜਿਸ ਵਿੱਚ ਪਹਿਲਾ ਸਥਾਨ ਟੀਮ ਪਿੰਡ ਸਹੂੰਗੜਾ (ਸ਼ਹੀਦ ਭਗਤ ਸਿੰਘ ਨਗਰ) ਨੇ 31000 ਰੁਪਏ ਅਤੇ ਦੂਜਾ ਸਥਾਨ ਟੀਮ ਪਿੰਡ ਥੋਪਿਆ (ਸ਼ਹੀਦ ਭਗਤ ਸਿੰਘ ਨਗਰ) ਨੇ 21000 ਰੁਪਏ ਹਾਸਲ ਕੀਤਾ। ਇਹਨਾਂ ਮੁਕਾਬਲਿਆਂ ਵਿਚ ਸਾਰੀਆਂ ਹੀ ਵਰਗਾਂ ਵਿੱਚ ਸਰਵੋਤਮ ਜਾਫੀ ਅਤੇ ਰੇਡਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। 40 ਕਿਲੋ ਦੇ ਵਰਗ ਵਿੱਚ ਟੀਮ ਪਿੰਡ ਬੂਥਗੜ੍ਹ ਵਲੋਂ ਸਰਵੋਤਮ ਜਾਫੀ ਖਿਡਾਰੀ ਅਤੇ ਰੇਡਰ ਸ਼੍ਰੀ ਹੈਪੀ ਰਹੇ। 62 ਕਿਲੋ ਦੇ ਵਰਗ ਵਿੱਚ ਟੀਮ ਪਿੰਡ ਆਰਗੋਵਾਲ ਵਲੋਂ ਸਰਵੋਤਮ ਜਾਫੀ ਸ਼੍ਰੀ ਰਫੀ ਮੁਹੰਮਦ ਅਤੇ ਰੇਡਰ ਸ਼੍ਰੀ ਜਸਕਰਨ ਰਹੇ। ਓਪਨ ਮੁਕਾਬਲੇ ਦੇ ਵਰਗ ਵਿੱਚ ਟੀਮ ਪਿੰਡ ਸਹੂੰਗੜਾ ਵਲੋਂ ਸਰਵੋਤਮ ਜਾਫੀ ਸ਼੍ਰੀ ਕੁਲਦੀਪ ਸਿੰਘ ਅਤੇ ਦੋ ਰੇਡਰ ਸ਼੍ਰੀ ਮਿਆਂਣਾ ਅਤੇ ਸ਼੍ਰੀ ਸੁੱਖੀ ਰਹੇ। ਦੋਨਾਂ ਦਿਨ ਗੁਰੂ ਘਰ ਵਲੋਂ ਚਾਹ ਅਤੇ ਪ੍ਰਸ਼ਾਦੇ ਦੇ ਲੰਗਰ ਦਾ ਪ੍ਰਬੰਧ ਕੀਤਾ ਗਿਆ। ਇਸ ਟੂਰਨਾਮੈਂਟ ਵਿੱਚ ਸੁਰੱਖਿਆ ਦਾ ਪ੍ਰਬੰਧ ਉਚੇਚੇ ਤੋਰ ਤੇ ਏਸ.ਐਚ.ਓ ਸਾਹਿਬ ਦੀ ਨਿਮਾਇੰਦਗੀ ਹੇਠ ਪੰਜਾਬ ਪੁਲਿਸ ਦੇ ਜਵਾਨਾਂ ਵਲੋਂ ਨਿਭਾਈ ਗਈ।


on dated 07-April-2018 with collaboration of NRI brothers, villagers and Sahungra Welfare Society, inaugurate 2 day Mega Event of KABBADI Tournament at Village Road Mazara. We started the event with the blessings of Almighty from Gurudwara Singh Sabha at 8:00am.This event inugurate by a senior citizen sh. Mehar Singh. on 7th April under 40 Kg Category team from boothgarh(Ropar) wins the first prize with cash 5100 and second prize goes to team from Madhopur(Jalandhar) with cash 4100.on 7th April under 62 Kg Category team from Argowal(Hoshiarpur) wins the first prize with cash 8100 and second prize goes to team from Butar (Jalandhar) with cash 6100. on 8th April ,open category games organised in which team from Sahungra(SBS Nagar) wins the first prize with cash 31000 and second prize goes to team from Thopia(SBS Nagar) with cash 21000.In these Tournaments best Jaffi and Raider has been also awarded from each category. Under 40 kg category best Jaffi (a player) and raider Mr. Happy from team Boodthgarh. Under 62 kg category best Jaffi Mr. Rafi Muhamad and raider Mr. Jaskaran from team Argowal. Under Open category best Jaffi Mr. Kuldeep and two best raiders Mr. Miana from and Mr. Sukhi from team Sahungra.on both day Continues Langar served by Guru Ghar. In this tournament tight security arranments was provided by SHO and Punjab Police.



Do you have any questions?

Feel free to contact us!